Blog


Depressed woman sitting alone by window, mental health support at Manas Hospital.

ਕਿ ਹੈ ਹਵਾਨਾ ਸਿੰਡਰੋਮ? ਇਸਦੇ ਲੱਛਣਾਂ, ਕਾਰਣ ਅਤੇ ਰੋਕਥਾਮ ਦੇ ਤਰੀਕੇ, ਡਾਕਟਰ ਤੋਂ ਜਾਣੋ।

July 19, 2025

2805 Views

ਆਮ ਤੋਰ ਤੇ ਲੋਕਾਂ ਦੇ ਲੰਬੇ ਕੰਮਕਾਜੀ ਘੰਟਿਆਂ, ਅਨਿਯਮਿਤ ਜੀਵਨ ਸ਼ੈਲੀ, ਲੋਕਾਂ ਦੀਆਂ ਗਲਤ ਖਾਣ-ਪੀਣ ਦੀਆਂ ਆਦਤਾਂ ਅਤੇ ਹੋਰ ਕਈ ਕਾਰਣਾਂ ਕਰਕੇ, ਪਿਛਲੇ ਕੁੱਝ ਦਹਾਕਿਆਂ ਵਿੱਚ, ਭਾਰਤ ਸਮੇਤ ਦੁਨੀਆ ਦੇ ਕਈ ਦੇਸ਼ਾਂ ਵਿੱਚ ਮਾਨਸਿਕ ਬਿਮਾਰੀਆਂ ਤੋਂ ਪੀੜਿਤ ਲੋਕਾਂ ਦੀ ਗਿਣਤੀ ਵਧੀ ਹੈ। ਇਹ ਬਹੁਤ ਜ਼ਿਆਦਾ ਧਿਆਨ ਦੇਣ ਵਾਲੀ ਗੱਲ ਹੈ ਕਿ ਮਾਨਸਿਕ ਸਮੱਸਿਆਵਾਂ ਤੋਂ ਪੀੜਤ ਜ਼ਿਆਦਾਤਰ ਲੋਕਾਂ ਨੂੰ ਆਪਣੇ ਆਖਰੀ ਪੜਾਅ ‘ਤੇ ਪਹੁੰਚ ਕੇ ਇਸ ਬਿਮਾਰੀ ਬਾਰੇ ਪਤਾ ਲੱਗਦਾ ਹੈ। 

ਆਮ ਤੌਰ ਤੇ ਹਵਾਨਾ ਸਿੰਡਰੋਮ ਮਾਨਸਿਕ ਬਿਮਾਰੀਆਂ ਦੇ ਆਮ ਨਾਵਾਂ ਵਿੱਚੋਂ ਇੱਕ ਹੈ। ਤੁਹਾਨੂੰ ਦੱਸ ਦਈਏ ਕਿ ਸੱਭ ਤੋਂ ਪਹਿਲਾਂ ਹਵਾਨਾ ਸਿੰਡਰੋਮ 2016 ਵਿੱਚ ਕਿਊਬਾ ਦੇ ਹਵਾਨਾ ਦੇ ਵਿੱਚ ਪਾਇਆ ਗਿਆ ਸੀ। ਆਮਤੌਰ ਤੇ ਹਵਾਨਾ ਸਿੰਡਰੋਮ ਦੀ ਸਮੱਸਿਆ ਉਦੋਂ ਸੁਰਖੀਆਂ ਵਿੱਚ ਆਈ ਜਦੋਂ ਕਿ ਅਮਰੀਕੀ ਅਤੇ ਕੈਨੇਡੀਅਨ ਡਿਪਲੋਮੈਟਾਂ ਅਤੇ ਸਰਕਾਰੀ ਅਧਿਕਾਰੀਆਂ ਨੇ ਇਸ ਸਮੱਸਿਆ ਦੇ ਲੱਛਣਾਂ ਬਾਰੇ ਡਾਕਟਰ ਨੂੰ ਸ਼ਿਕਾਇਤ ਕੀਤੀ। ਆਓ ਇਸ ਲੇਖ ਦੇ ਦੁਆਰਾ ਜਾਂਦੇ ਹਾਂ ਕਿ ਅਖੀਰ ਹਵਾਨਾ ਸਿੰਡਰੋਮ ਕੀ ਹੈ? ਅਤੇ ਇਸ ਮਾਨਸਿਕ ਬਿਮਾਰੀ ਵਿੱਚ ਕਿਸ ਤਰ੍ਹਾਂ ਦੇ ਲੱਛਣ ਦਿਖਾਈ ਦਿੰਦੇ ਹਨ?

ਹਵਾਨਾ ਸਿੰਡਰੋਮ ਕੀ ਹੈ?

ਹਵਾਨਾ ਸਿੰਡਰੋਮ ਕਮਜ਼ੋਰ ਕਰਨ ਵਾਲੇ ਲੱਛਣਾਂ ਦੀ ਇੱਕ ਲੜੀ ਹੈ। ਲਗਭਗ ਪੰਜ ਸਾਲ ਪਹਿਲਾਂ, ਕਿਊਬਾ ਦੀ ਰਾਜਧਾਨੀ ਹਵਾਨਾ ਵਿੱਚ ਅਮਰੀਕੀ ਦੂਤਾਵਾਸ ਦੇ ਵਿੱਚ ਤਾਇਨਾਤ ਅਧਿਕਾਰੀ ਅਚਾਣਕ ਇੱਕ-ਇੱਕ ਕਰਕੇ ਬਿਮਾਰ ਹੋਣ ਲੱਗ ਪਏ। ਮਰੀਜ਼ਾਂ ਦੁਆਰਾ ਦੱਸਿਆ ਗਿਆ ਕਿ ਉਨ੍ਹਾਂ ਨੇ ਹੋਟਲ ਦੇ ਕਮਰਿਆਂ ਵਿੱਚ ਜਾਂ ਘਰਾਂ ਵਿੱਚ ਕਈ ਤਰ੍ਹਾਂ ਦੀਆਂ ਅਜੀਬ ਆਵਾਜ਼ਾਂ ਸੁਣੀਆਂ ਅਤੇ ਆਪਣੇ ਸਰੀਰ ਵਿੱਚ ਅਜੀਬ ਸੰਵੇਦਨਾਵਾਂ ਮਹਿਸੂਸ ਕੀਤੀਆਂ। ਇਸਦੇ ਨਾਲ ਹੀ ਇਸ ਅਜੀਬ ਬਿਮਾਰੀ ਦਾ ਨਾਮ ‘ਹਵਾਨਾ ਸਿੰਡਰੋਮ’ ਰੱਖਿਆ ਗਿਆ। 

See also  Prevention Methods To Irritability From Psychiatrists

ਹਵਾਨਾ ਸਿੰਡਰੋਮ ਦੇ ਲੱਛਣ ਕੀ ਹਨ?

ਤੁਹਾਡੀ ਜਾਣਕਾਰੀ ਵਾਸਤੇ ਤੁਹਾਨੂੰ ਦੱਸ ਦੇਈਏ ਕਿ 2016 ਦੇ ਅਖੀਰ ਵਿੱਚ, ਤੈਨਾਤ ਡਿਪਲੋਮੈਟਾਂ ਨੇ ਰਾਤ ਨੂੰ ਇੱਕ ਉੱਚੀ ਵਿੰਨ੍ਹਣ ਵਾਲੀ ਆਵਾਜ਼ ਸੁਣੀ ਅਤੇ ਚਿਹਰੇ ‘ਤੇ ਤੇਜ਼ ਦਬਾਅ ਮਹਿਸੂਸ ਕੀਤਾ। ਇਸਦੇ ਨਾਲ ਹੀ ਕੁਝ ਲੋਕਾਂ ਨੇ ਲਗਾਤਾਰ ਦਰਦ ਦੀ ਸ਼ਿਕਾਇਤ ਕੀਤੀ। ਉਸ ਤੋਂ ਬਾਅਦ ਬਹੁਤ ਸਾਰੇ ਖੁਫੀਆ ਅਧਿਕਾਰੀਆਂ ਅਤੇ ਫੌਜੀ ਕਰਮਚਾਰੀਆਂ ਨੇ ਵੀ ਇਸਦੇ ਲੱਛਣਾਂ ਨੂੰ ਮਹਿਸੂਸ ਕੀਤਾ। 

ਡਾਕਟਰਾਂ ਦੇ ਅਨੁਸਾਰ ਆਮਤੌਰ ਤੇ ਹਵਾਨਾ ਸਿੰਡਰੋਮ ਦੇ ਲੱਛਣ ਵਿਅਕਤੀ ਅਤੇ ਉਸਦੀ ਸਥਿਤੀ ਦੇ ਆਧਾਰ ‘ਤੇ ਵੱਖ-ਵੱਖ ਹੋ ਸਕਦੇ ਹਨ। ਪਰ ਇਸ ਤਰ੍ਹਾਂ ਦੀ ਮਾਨਸਿਕ ਸਥਿਤੀ ਨੂੰ ਇਸਦੇ ਕੁਝ ਆਮ ਲੱਛਣਾਂ ਦੁਆਰਾ ਪਛਾਣਿਆ ਜਾ ਸਕਦਾ ਹੈ, ਅਤੇ ਸਮੇਂ ਸਿਰ ਇਸ ਸਮੱਸਿਆ ਦਾ ਇਲਾਜ ਵੀ ਕੀਤਾ ਜਾ ਸਕਦਾ ਹੈ। ਇਸਦੇ ਲੱਛਣ ਹਨ ਜਿਵੇਂ ਕਿ,

  1. ਕਲਿੱਕ, ਪੌਪ, ਅਤੇ ਖਿੱਚਣ ਦੀਆਂ ਉੱਚੀਆਂ-ਉੱਚੀਆਂ ਆਵਾਜ਼ਾਂ ਸੁਣਨਾ, ਇੱਕ ਜਾਂ ਦੋਵੇਂ ਕੰਨਾਂ ਵਿੱਚ ਦਰਦ ਹੋਣਾ।
  2. ਕੰਨਾਂ ਵਿੱਚ ਘੰਟੀ ਵੱਜਣਾ (ਟਿੰਨੀਟਸ) ਸੁਣਨ ਸ਼ਕਤੀ ਦਾ ਨੁਕਸਾਨ ਹੋਣਾ।
  3. ਸਿਰ ਦਰਦ ਹੋਣਾ। 
  4. ਚੱਕਰ ਆਉਣੇ। 
  5. ਮਾਨਸਿਕ ਤਣਾਅ ਦਾ ਹੋਣਾ। 
  6. ਮਤਲੀ ਅਤੇ ਥਕਾਵਟ ਹੋਣਾ। 
  7. ਉਲਟੀਆਂ ਦੀ ਸਮੱਸਿਆ ਦਾ ਹੋਣਾ। 
  8. ਨੀਂਦ ਦੀਆਂ ਸਮੱਸਿਆਵਾਂ ਹੋਣਾ। 
  9. ਹਮੇਸ਼ਾ ਪਰੇਸ਼ਾਨ ਰਹਿਣਾ। 
  10. ਸਿਰ ਦੇ ਅੰਦਰ ਕੰਪਨ ਹੋਣਾ। 
  11. ਧਿਆਨ ਕੇਂਦਰਿਤ ਕਰਨ ਵਿੱਚ ਸਮੱਸਿਆਵਾਂ ਹੋਣਾ। 
  12. ਦੇਖਣ ਵਿੱਚ ਮੁਸ਼ਕਲ। 
  13. ਠੋਕਰ ਲੱਗਣਾ, ਸੰਤੁਲਨ ਗੁਆਉਣਾ। 
See also  Relation between Exercise and mental health.

ਲੰਬੇ ਸਮੇਂ ਤੱਕ ਚੱਲਣ ਵਾਲੇ ਲੱਛਣ

  1. ਸਿਰ ਦਰਦ ਰਹਿਣਾ। 
  2. ਕਮਜ਼ੋਰ ਇਕਾਗਰਤਾ ਹੋਣਾ। 
  3. ਇਨਸੌਮਨੀਆ।
  4. ਉਦਾਸੀ ਰਹਿਣਾ। 
  5. ਸੰਤੁਲਨ ਦਾ ਨੁਕਸਾਨ ਹੋਣਾ। 

ਹਵਾਨਾ ਸਿੰਡਰੋਮ ਦੇ ਸੰਭਾਵਿਤ ਕਾਰਣ ਕੀ ਹਨ? 

ਇਸ ਬਿਮਾਰੀ ਦਾ ਸਹੀ ਕਾਰਣ ਫਿਲਹਾਲ ਪਤਾ ਨਹੀਂ ਲੱਗ ਪਾਇਆ ਹੈ, ਕਿ ਇਹ ਹਵਾਨਾ ਸਿੰਡਰੋਮ ਵਰਗੀ ਮਾਨਸਿਕ ਬਿਮਾਰੀ ਕਿਸੇ ਵਿਅਕਤੀ ਨੂੰ ਕਿਉਂ ਹੁੰਦੀ ਹੈ। ਹੁਣ ਤੱਕ ਦੀ ਖੋਜ ਵਿੱਚ ਸਾਹਮਣੇ ਆਏ ਹਵਾਨਾ ਸਿੰਡਰੋਮ ਦੇ ਕਾਰਣ ਹਨ ਜਿਵੇਂ ਕਿ, 

  1. ਮਾਈਕ੍ਰੋਵੇਵ ਜਾਂ ਅਲਟਰਾਸੋਨਿਕ ਤਰੰਗਾਂ:

ਇਸਦੇ ਮਾਹਿਰਾਂ ਦੇ ਅਨੁਸਾਰ ਕਿਸੇ ਵਿਅਕਤੀ ਨੂੰ ਇਹ ਬਿਮਾਰੀ ਉਦੋਂ ਹੋ ਸਕਦੀ ਹੈ ਜਦੋਂ ਕੋਈ ਵਿਅਕਤੀ ਮਾਈਕ੍ਰੋਵੇਵ ਜਾਂ ਅਲਟਰਾਸੋਨਿਕ ਤਰੰਗਾਂ ਦੇ ਸੰਪਰਕ ਵਿੱਚ ਆਉਂਦਾ ਹੈ। ਆਮਤੌਰ ਤੇ ਅਜਿਹੀਆਂ ਤਰੰਗਾਂ ਸਿੱਧੇ ਤੌਰ ‘ਤੇ ਤੁਹਾਡੀਆਂ ਅੱਖਾਂ ਅਤੇ ਦਿਮਾਗ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰਦੀਆਂ ਹਨ। ਜਿਸਦੇ ਕਾਰਣ ਵਿਅਕਤੀ ਦੀ ਮਾਨਸਿਕ ਸਮੱਸਿਆਵਾਂ ਨੂੰ ਆਮ ਮੰਨਿਆ ਜਾਂਦਾ ਹੈ।

  1. ਮਨੋਵਿਗਿਆਨਕ ਪ੍ਰਭਾਵ:

ਹਵਾਨਾ ਸਿੰਡਰੋਮ ਦੇ ਕੁੱਝ ਮਾਮਲਿਆਂ ਵਿੱਚ, ਬਹੁਤ ਜ਼ਿਆਦਾ ਮਾਨਸਿਕ ਤਣਾਅ, ਜ਼ਿਆਦਾ ਸੋਚਣ ਅਤੇ ਇੱਕੋ ਕੰਮ ਨੂੰ ਵਾਰ-ਵਾਰ ਕਰਨ ਦੇ ਨਾਲ ਹੋਣ ਵਾਲੀ ਬੋਰੀਅਤ ਦੇ ਕਾਰਣ ਵੀ ਇਹ ਸਮੱਸਿਆ ਦੇਖੀ ਜਾਂਦੀ ਹੈ।

  1. ਵਾਤਾਵਰਣਕ ਕਾਰਕ:

ਇਸ ਬਿਮਾਰੀ ਦੇ ਪੈਦਾ ਹੋਣ ਦੇ ਕੁਝ ਮਾਮਲਿਆਂ ਵਿੱਚ ਜ਼ਹਿਰੀਲੇ ਰਸਾਇਣ ਜਾਂ ਹੋਰ ਵਾਤਾਵਰਣਕ ਕਾਰਕ ਵੀ ਇਸਦੇ ਵਿੱਚ ਸ਼ਾਮਿਲ ਹੋ ਸਕਦੇ ਹਨ ਜਿਹੜੇ ਕਿ ਹਵਾਨਾ ਸਿੰਡਰੋਮ ਅਤੇ ਕਈ ਤਰ੍ਹਾਂ ਦੀਆਂ ਮਾਨਸਿਕ ਸਮੱਸਿਆਵਾਂ ਦਾ ਕਾਰਣ ਬਣ ਸਕਦੇ ਹਨ।

ਹਵਾਨਾ ਸਿੰਡਰੋਮ ਦਾ ਉਪਚਾਰ

ਇਸ ਬਿਮਾਰੀ ਦੇ ਪ੍ਰਬੰਧਨ ਵਿੱਚ ਵਿਕਲਪਕ ਦਵਾਈ ਦੇ ਢੰਗ ਸ਼ਾਮਲ ਹਨ ਜਿਵੇਂ ਕਿ, 

See also  How do the psychiatrists of Manas hospital help to get rid of the addiction?

1.ਕਲਾ ਥੈਰੇਪੀ

2.ਧਿਆਨ ਕਰਨਾ 

3.ਸਾਹ ਲੈਣ ਦੀਆਂ ਕਸਰਤਾਂ

4.ਐਕਯੂਪੰਕਚਰ ।

ਆਮ ਤੌਰ ਤੇ ਇੱਕ ਪੁਨਰਵਾਸ ਪ੍ਰੋਗਰਾਮ ਜਿਸ ਦੇ ਵਿੱਚ 1 ਘੰਟੇ ਦੇ ਸੈਸ਼ਨਾਂ ਵਿੱਚ ਕੀਤੇ ਗਏ ਖਾਸ ਤੰਤੂ ਵਿਗਿਆਨਕ ਅਭਿਆਸ ਅਤੇ ਬੋਧਾਤਮਕ ਅਭਿਆਸ ਸ਼ਾਮਿਲ ਹਨ, ਜਿਸ ਦੇ ਵਿੱਚ ਉੱਪਰਲੇ ਅਤੇ ਹੇਠਲੇ ਅੰਗਾਂ ਦੀਆਂ ਦੁਹਰਾਉਣ ਵਾਲੀਆਂ ਗੁੰਝਲਦਾਰ ਹਰਕਤਾਂ, ਸੰਤੁਲਨ ਅਭਿਆਸ ਅਤੇ ਆਰਥੋਪਟਿਕ ਅਭਿਆਸ ਆਦਿ ਸ਼ਾਮਲ ਹੁੰਦੇ ਹਨ। ਪਰ ਇਸਦੀ ਹੋਰ ਖੋਜ ਦੀ ਲੋੜ ਹੈ।

ਸਿੱਟਾ :

ਹਵਾਨਾ ਸਿੰਡਰੋਮ ਇੱਕ ਮਾਨਸਿਕ ਸਮੱਸਿਆ ਜੋ ਲੋਕਾਂ ਦੇ ਦਿਮਾਗ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦੀ ਹੈ। ਹਵਾਨਾ ਸਿੰਡਰੋਮ ਵਿੱਚ ਲੋਕਾਂ ਦਾ ਸਿਰ ਦਰਦ ਹੋਣਾ, ਚੱਕਰ ਆਉਣੇ, ਮਾਨਸਿਕ ਤਣਾਅ ਵੱਧਣਾ, ਨੀਂਦ ਦੀਆਂ ਸਮੱਸਿਆਵਾਂ ਹੋਣਾ, ਹਮੇਸ਼ਾ ਪਰੇਸ਼ਾਨ ਰਹਿਣਾ ਅਤੇ ਸਿਰ ਦੇ ਅੰਦਰ ਕੰਪਨ ਹੋਣਾ ਆਦਿ ਵਰਗੇ ਲੱਛਣ ਦਿਖਾਈ ਦਿੰਦੇ ਹਨ। ਇਹ ਸਮੱਸਿਆ ਮਾਈਕ੍ਰੋਵੇਵ ਜਾਂ ਅਲਟਰਾਸੋਨਿਕ ਤਰੰਗਾਂ, ਮਨੋਵਿਗਿਆਨਕ ਪ੍ਰਭਾਵ ਅਤੇ ਵਾਤਾਵਰਣਕ ਕਾਰਕ ਦੇ ਕਾਰਣ ਇੱਕ ਵਿਅਕਤੀ ਨੂੰ ਹੋ ਸਕਦੀ ਹੈ। ਇਸ ਸਮੱਸਿਆ ਦਾ ਉਪਚਾਰ ਕਲਾ ਥੈਰੇਪੀ, ਧਿਆਨ ਕਰਨਾ, ਸਾਹ ਲੈਣ ਦੀਆਂ ਕਸਰਤਾਂ ਅਤੇ ਐਕਯੂਪੰਕਚਰ ਵਰਗੇ ਵਿਕਲਪਾਂ ਦੀ ਚੋਣ ਕਰਕੇ ਕੀਤਾ ਜਾ ਸਕਦਾ ਹੈ। ਜੇਕਰ ਤੁਸੀਂ ਵੀ ਇਸ ਤਰ੍ਹਾਂ ਦੀ ਸਮੱਸਿਆ ਤੋਂ ਪੀੜਿਤ ਹੋਂ, ਅਤੇ ਇਸਦਾ ਇਲਾਜ ਲੱਭ ਰਹੇ ਹੋਂ, ਤਾਂ ਤੁਸੀਂ ਅੱਜ ਹੀ ਮਾਨਸ ਹਸਪਤਾਲ ਵਿਖੇ ਜਾਕੇ ਆਪਣੀ ਅਪੋਇੰਟਮੈਂਟ ਨੂੰ ਬੁੱਕ ਕਰਵਾ ਸਕਦੇ ਹੋਂ ਅਤੇ ਇਸਦੇ ਮਾਹਿਰਾਂ ਤੋਂ ਇਸਦੇ ਇਲਾਜ ਬਾਰੇ ਜਾਣਕਾਰੀ ਲੈ ਸਕਦੇ ਹੋਂ।