
ਲੋਕਾਂ ਵਿੱਚ ਬਾਥੋਫੋਬੀਆ ਦੀ ਨਿਸ਼ਾਨੀ, ਪਾਣੀ ਦੀ ਡੂੰਘਾਈ ਅਤੇ ਪਾਣੀ ਵਿੱਚ ਉਤਰਨ ਤੋਂ ਡਰਨਾ ਹੈ ? ਮਾਹਿਰਾਂ ਤੋਂ ਇਸ ਬਾਰੇ ਜਾਣੋ
ਗਰਮੀਆਂ ਵਿੱਚ ਸਾਰਿਆਂ ਨੂੰ ਪਾਣੀ ਬਹੁਤ ਵਧਿਆ ਲੱਗਦਾ ਹੈ। ਹਾਲਾਂਕਿ ਹਰ ਕੋਈ ਪਾਣੀ ਵਿੱਚ ਤੈਰਨਾ ਪਸੰਦ ਕਰਦਾ ਹੈ। ਪਾਰ ਕੁੱਝ ਲੋਕ ਏਦਾਂ ਦੇ ਵੀ ਹੁੰਦੇ ਹਨ ਜਿਹਨਾਂ ਨੂੰ ਪਾਣੀ ਦੀ ਡੂੰਘਾਈ ਵਿੱਚ ਜਾਣ ਤੋਂ ਡਰ ਲੱਗਦਾ ਹੈ, ਤੇ ਅਜਿਹੀ ਸਥਿਤੀ ਨੂੰ ਬਾਥੋਫੋਬੀਆ ਕਿਹਾ ਜਾਂਦਾ ਹੈ।
ਹਰ ਵਿਅਕਤੀ ਨੂੰ ਕਿਸੇ ਨਾ ਕਿਸੇ ਚੀਜ਼ ਤੋਂ ਡਰ ਲੱਗਦਾ ਹੈ, ਤੇ ਉਹ ਕੁੱਝ ਵੀ ਹੋ ਸਕਦਾ ਹੈ। ਕਿਸੇ ਵੀ ਵਿਅਕਤੀ ਵਿੱਚ ਕਿਸੇ ਵੀ ਖਾਸ ਕਿਸਮ ਦੇ ਡਰ ਨੂੰ ਇੱਕ ਮਾਨਸਿਕ ਸਮੱਸਿਆ ਕਿਹਾ ਜਾਂਦਾ ਹੈ। ਜਿਹੜਾ ਕਿ ਡਾਕਟਰੀ ਭਾਸ਼ਾ ਵਿੱਚ ਫੋਬੀਆ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਉਚਾਈ ਤੋਂ ਡਰਨਾ, ਪਾਣੀ ਵਿੱਚ ਡੁੱਬਣ ਤੋਂ ਡਰਨਾ ਅਤੇ ਪਾਣੀ ਦੀ ਡੂੰਘਾਈ ਤੋਂ ਡਰਨਾ ਆਦਿ, ਅਜਿਹੇ ਕਈ ਤਰ੍ਹਾਂ ਦੇ ਫੋਬੀਆ ਲੋਕਾਂ ਦੇ ਮਨ ਵਿੱਚ ਹੁੰਦੇ ਹਨ। ਜਿਹਨਾਂ ਨੂੰ ਜਮੇਸ਼ ਡੂੰਘੀਆਂ ਚੀਜ਼ਾਂ ਤੋਂ ਡਰ ਲੱਗਦਾ ਹੈ, ਉਹਨਾਂ ਨੂੰ ਆਮ ਤੋਰ ਤੇ ਬਾਥੋਫੋਬੀਆ ਦੀ ਸਮੱਸਿਆ ਹੁੰਦੀ ਹੈ। ਇੱਕ ਵਿਅਕਤੀ ਬਾਥੋਫੋਬੀਆ ਵਿੱਚ, ਡੂੰਘਾਈ ਅਤੇ ਡੂੰਘੀਆਂ ਥਾਵਾਂ ਤੋਂ ਡਰਦਾ ਹੈ। ਅਖੀਰ ਇਹ ਬਾਥੋਫੋਬੀਆ ਕੀ ਹੁੰਦਾ ਹੈ, ਇਸਦੇ ਕਾਰਨਾਂ ਅਤੇ ਲੱਛਣਾਂ ਬਾਰੇ ਜਾਣਕਾਰੀ ਲੈਂਦੇ ਹਾਂ।
ਬਾਥੋਫੋਬੀਆ ਕੀ ਹੁੰਦਾ ਹੈ?
ਬਾਥੋਫੋਬੀਆ ਨੂੰ ਡੂੰਘਾਈ ਦੇ ਇੱਕ ਤਰਕਹੀਣ ਡਰ ਵਜੋਂ ਦਰਸਾਇਆ ਜਾ ਸਕਦਾ ਹੈ। ਇਸ ਫੋਬੀਆ ਵਿੱਚ, ਕੋਈ ਵੀ ਵਿਅਕਤੀ ਕਿਸੇ ਵੀ ਚੀਜ਼ ਵਿੱਚ ਡਿੱਗਣ ਜਾਂ ਡਿੱਗਣ ਦਾ ਡਰ ਮਹਿਸੂਸ ਕਰ ਸਕਦਾ ਹੈ ਜਿਵੇ ਕਿ, ਡੂੰਘੀਆਂ ਖੱਡਾਂ, ਡੂੰਘੇ ਪਾਣੀ, ਜਾਂ ਉਚਾਈ ਤੋਂ ਹੇਠਾਂ ਦੇਖਣ ਤੋਂ ਡਰਨਾ ਆਦਿ ਚੀਜਾਂ ਨੂੰ ਮਹਿਸੂਸ ਕਰ ਸਕਦਾ ਹੈ। ਇਸਦੇ ਵਿੱਚ, ਵਿਅਕਤੀ ਨਾ ਸਿਰਫ਼ ਅਸਲ ਡੂੰਘਾਈ ਤੋਂ ਸਗੋਂ ਕਾਲਪਨਿਕ ਡੂੰਘਾਈ ਤੋਂ ਵੀ ਬਹੁਤ ਜ਼ਿਆਦਾ ਡਰਦਾ ਹੈ। ਹਾਲਾਂਕਿ ਇਹ ਬਾਥੋਫੋਬੀਆ ਯੂਨਾਨੀ ਸ਼ਬਦਾਂ ਬਾਥੋਸ ਤੋਂ ਆਇਆ ਹੈ, ਜਿਸਦਾ ਅਰਥ ਹੈ, ਡੂੰਘਾਈ ਅਤੇ ਫੋਬੋਸ ਜਿਸਦਾ ਅਨੁਵਾਦ ਡਰ ਨਾਲ ਕੀਤਾ ਜਾਂਦਾ ਹੈ।
ਬਾਥੋਫੋਬੀਆ ਦੇ ਲੱਛਣ
ਬਾਥੋਫੋਬੀਆ ਹਰੇਕ ਵਿਅਕਤੀਗਤ ਮਾਮਲਿਆਂ ਵਿੱਚ ਵੱਖੋ -ਵੱਖਰਾ ਹੋ ਸਕਦਾ ਹੈ। ਇੱਥੇ ਇਸਦੇ ਕੁੱਝ ਲੱਛਣ ਹਨ, ਜਿਹੜੇ ਕਿ ਫੋਬੀਆ ਤੋਂ ਪੀੜਤ ਲੋਕਾਂ ਵਿੱਚ ਦੇਖੇ ਜਾ ਸਕਦੇ ਹਨ, ਅਤੇ ਇਹ ਬਾਥੋਫੋਬੀਆ ਦੇ ਲੱਛਣ ਵਿਅਕਤੀ ਦੀ ਮਾਨਸਿਕ ਅਤੇ ਸਰੀਰਕ ਸਥਿਤੀ ਦੋਨਾਂ ਨੂੰ ਪ੍ਰਭਾਵਿਤ ਕਰ ਸਕਦੀ ਹੈ। ਇਹ ਹਲਕੇ ਤੋਂ ਗੰਭੀਰ ਅਤੇ ਵਿਅਕਤੀ ਉੱਪਰ ਨਿਰਭਰ ਕਰਦੇ ਹਨ। ਜਿਵੇਂ ਕਿ,
ਮਾਨਸਿਕ ਲੱਛਣ
.ਡੂੰਘਾਈ ਨਾਲ ਸਬੰਧਤ ਚੀਜ਼ਾਂ ਬਾਰੇ ਚਿੰਤਾ ਕਰਨਾ ਅਤੇ ਬਹੁਤ ਜ਼ਿਆਦਾ ਡਰਨਾ।
.ਉਹਨਾਂ ਚੀਜਾਂ ਬਾਰੇ ਸੋਚਣਾ ਜਿਹਨਾਂ ਦੀ ਸਿਰਜਣਾ ਅਤੇ ਕੁਦਰਤ ਵਿੱਚ ਡੂੰਘੀਆਂ ਹਨ।
.ਕਿਸੇ ਵੀ ਡੂੰਘੀਆਂ ਚੀਜਾਂ ਦੀ ਤਸਵੀਰਾਂ ਦੇਖਣ ਤੋਂ ਡਰਨਾ।
.ਕਿਸੇ ਵੀ ਹਨੇਰੇ ਜਗ੍ਹਾ ‘ਤੇ ਖੜ੍ਹੇ ਹੋਣ ਦੀ ਕਲਪਨਾ ਕਰਨ ਤੋਂ ਘਬਰਾਹਟ ਦਾ ਹੋਣਾ।
.ਕਿਸੇ ਵੀ ਡੂੰਘੀਆਂ ਥਾਵਾਂ ‘ਤੇ ਜਾਣ ਦੀ ਸੰਭਾਵਨਾ ਤੋਂ ਬਚਨ ਦੀ ਕੋਸ਼ਿਸ਼ ਕਰਨਾ।
.ਆਪਣੇ ਆਪ ਤੋਂ ਵੱਖ ਹੋਣ ਦੀ ਭਾਵਨਾ ਹੋਣਾ
.ਹਕੀਕਤ ਤੋਂ ਗੁਆਚਿਆ ਜਾਂ ਬਾਹਰ ਮਹਿਸੂਸ ਕਰਨਾ।
.ਧਿਆਨ ਕੇਂਦਰਿਤ ਕਰਨ ਵਿੱਚ ਮੁਸ਼ਕਲ ਹੋਣਾ।
ਸਰੀਰਕ ਲੱਛਣ
.ਬਲੱਡ ਪ੍ਰੈਸ਼ਰ (ਦਿਲ ਦੀ ਧੜਕਣ) ਦਾ ਵੱਧਣਾ
.ਸਰੀਰ ਵਿੱਚ ਕੰਬਣੀ ਜਾਂ ਕਮਜ਼ੋਰੀ ਦਾ ਆਉਣਾ।
.ਬਹੁਤ ਜ਼ਿਆਦਾ ਪਸੀਨਾ ਆਉਣਾ।
.ਪੇਟ ਵਿੱਚ ਕੜਵੱਲ ਜਾਂ ਫਿਰ ਮਤਲੀ ਹੋਣਾ।
.ਸਾਹ ਲੈਣ ਵਿੱਚ ਮੁਸ਼ਕਲ ਹੋਣਾ।
.ਹੱਥਾਂ -ਪੈਰਾਂ ਦਾ ਠੰਡਾ ਪੈ ਜਾਣਾ।
ਵਿਵਹਾਰਕ ਗੁਣ
.ਤੁਸੀਂ ਕਿਸੇ ਉੱਚੀ ਜਗਾਹ ਤੇ ਜਾਂ ਤੋਂ ਪਹਿਲਾਂ ਉਸਦੀ ਡੂੰਘਾਈ ਦਾ ਪਤਾ ਲਗਾਓ।
.ਡੂੰਘਾਈ ਨਾਲ ਸਬੰਧਤ ਵਿਸ਼ਿਆਂ ‘ਤੇ ਚਰਚਾ ਜਾਂ ਫਿਰ ਸੋਚ ਵਿਚਾਰ ਕਰਨ ਤੋਂ ਬਚੋ।
.ਡੂੰਘੇ ਖੇਤਰਾਂ ਤੋਂ ਆਪਣਾ ਬਚਾਵ ਕਰਨ ਲਈ ਬਹੁਤ ਜ਼ਿਆਦਾ ਸਾਵਧਾਨੀ ਵਰਤੋ।
ਬਾਥੋਫੋਬੀਆ ਦੇ ਕਾਰਨ
ਬਚਪਨ ਦਾ ਸਦਮਾ
ਜਦੋਂ ਕੋਈ ਵਿਅਕਤੀ ਬਚਪਨ ਵਿੱਚ ਹੀ ਕਿਸੇ ਡੂੰਘੀ ਖਾਈ ਵਿੱਚ ਫਸ ਜਾਂਦਾ ਹੈ, ਜਾਂ ਫਿਰ ਕਿਸੇ ਡੂੰਘੇ ਪਾਣੀ ਵਿੱਚ ਡਿੱਗ ਜਾਂਦਾ ਹੈ। ਤਾਂ ਉਹ ਉਸ ਬੱਚੇ ਦੁਆਰਾ ਕਿੱਤਾ ਅਨੁਭਵ ਬਾਥੋਫੋਬੀਆ ਵਰਗੀ ਸਮੱਸਿਆ ਦਾ ਕਾਰਨ ਬਣ ਸਕਦਾ ਹੈ।
ਪਰਿਵਾਰ ਦੇ ਮੈਂਬਰਾਂ ਤੋਂ ਸਿਖੀਆਂ ਗਈਆਂ ਆਦਤਾਂ
ਜੇਕਰ ਕੋਈ ਵੀ ਵਿਅਕਤੀ ਆਪਣੇ ਬਚਪਨ ਵਿੱਚ ਆਪਣੇ ਮਾਪਿਆਂ ਜਾਂ ਪਰਿਵਾਰ ਦੇ ਕਿਸੇ ਹੋਰ ਮੈਂਬਰਾਂ ਨੂੰ ਬਹੁਤ ਜਿਆਦਾ ਡਰਦੇ ਹੋਏ ਦੇਖਿਆ ਹੋਵੇ, ਤਾਂ ਇਹ ਡਰ ਉਸਦੇ ਮੰਨ ਵਿੱਚ ਬੈਠ ਕਦਾ ਹੈ, ਤੇ ਉਹ ਇਸ ਡਰ ਨੂੰ ਸਿੱਖ ਸਕਦਾ ਹੈ। ਵਿਅਕਤੀ ਦੇ ਬਚਪਨ ਦੌਰਾਨ ਸਮਾਜ ਵਿੱਚ ਜਾਂ ਦੋਸਤਾਂ ਵਿੱਚ ਡੂੰਘੀਆਂ ਨਕਾਰਾਤਮਕ ਕਹਾਣੀਆਂ ਦਾ ਵੀ ਵਿਅਕਤੀ ਉਤੇ ਬਹੁਤ ਜ਼ਿਆਦਾ ਪ੍ਰਭਾਵ ਪੈ ਸਕਦਾ ਹੈ।
ਜੈਨੇਟਿਕ ਕਾਰਣ
ਜੈਨੇਟਿਕ ਕਾਰਣਾਂ ਵਿੱਚ ਜੇਕਰ ਪਰਿਵਾਰ ਵਿੱਚ ਕਿਸੇ ਮੈਂਬਰ ਨੂੰ ਡਰ ਹੈ, ਤਾਂ ਅਗਲੀ ਪੀੜ੍ਹੀ ਵਿੱਚ ਵੀ ਡਰ ਹੋਣ ਦੀ ਸੰਭਾਵਨਾ ਵੱਧ ਹੋ ਸਕਦੀ ਹੈ। ਹਾਲਾਂਕਿ ਕਈ ਲੋਕਾਂ ਵਿੱਚ ਡਰ ਦੇ ਪ੍ਰਤੀ ਸੰਵੇਦਨਸ਼ੀਲਤਾ ਵਧੇਰੇ ਹੁੰਦੀ ਹੈ, ਜੋ ਕਿ ਉਹਨਾਂ ਦੇ ਦਿਮਾਗ ਦੇ ਕਾਰਜਾਂ ਨਾਲ ਜੁੜੀ ਹੋ ਸਕਦੀ ਹੈ।
ਮਾਨਸਿਕ ਸਿਹਤ ਸਮੱਸਿਆਵਾਂ
ਜ਼ਿਆਦਾਤਰ ਵਿਅਕਤੀ ਨੂੰ ਬਾਥੋਫੋਬੀਆ ਹੋਣ ਦਾ ਖ਼ਤਰਾ ਉਦੋਂ ਵੱਧਦਾ ਹੈ, ਜਦੋਂ ਕਿ ਵਿਅਕਤੀ ਨੂੰ ਪਹਿਲਾਂ ਤੋਂ ਹੀ ਚਿੰਤਾ ਜਾਂ ਡਿਪਰੈਸ਼ਨ ਵਰਗੀ ਸਮੱਸਿਆ ਦਾ ਸ਼ਿਕਾਰ ਹੁੰਦਾ ਹੈ।
ਸਿੱਟਾ :
ਅੱਜ ਦੇ ਸਮੇਂ ਵਿੱਚ ਬਾਥੋਫੋਬੀਆ ਦੀ ਸਮਸਿਆ ਕਈ ਲੋਕਾਂ ਨੂੰ ਹੈ। ਕਿਸੇ ਚੀਜ਼ ਤੋਂ ਡਰਨਾ ਕੁੱਝ ਹੱਦ ਤੱਕ ਠੀਕ ਹੋ ਸਕਦਾ ਹੈ, ਪਰ ਇਹ ਜਦੋਂ ਲਗਾਤਾਰ ਰਹਿੰਦਾ ਹੈ ਤਾਂ ਇਹ ਇੱਕ ਸਮੱਸਿਆ ਬਣ ਸਕਦਾ ਹੈ। ਜਿਸਨੂੰ ਬਾਥੋਫੋਬੀਆ ਕਿਹਾ ਜਾਂਦਾ ਹੈ। ਬਾਥੋਫੋਬੀਆ ਦੀ ਸਮੱਸਿਆ ਹਾਲਾਂਕਿ ਗੁੰਝਲਦਾਰ ਪਰ ਪ੍ਰਬੰਧਨਯੋਗ ਹੈ। ਜੇਕਰ ਤੁਹਾਨੂੰ ਇਸਦੇ ਲੱਛਣਾਂ ਬਾਰੇ ਅਹਿਸਾਸ ਹੁੰਦਾ ਹੈ ਤਾਂ ਤੁਹਾਨੂੰ ਤੁਰੰਤ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ, ਇਹ ਤੁਹਾਨੂੰ ਆਮ ਜਿੰਦਗੀ ਜੀਣ ਵਿੱਚ ਮਦਦ ਕਰ ਸਕਦਾ ਹੈ। ਡਰ ਤੋਂ ਭੱਜਣ ਦੀ ਬਜਾਏ ਇਸਦਾ ਸਾਹਮਣਾ ਕਰਨਾ ਬਹੁਤ ਜ਼ਿਆਦਾ ਜਰੂਰੀ ਹੁੰਦਾ ਹੈ। ਜੇਕਰ ਤੁਹਾਡੇ ਕਿਸੇ ਪਰਿਵਾਰ ਦੇ ਜੀਅ ਵਿੱਚ ਜਾਂ ਤੁਹਾਡੇ ਵਿੱਚ ਬਾਥੋਫੋਬੀਆ ਦੇ ਲੱਛਣ ਦਿਖਾਈ ਦਿੰਦੇ ਹਨ ਤਾਂ ਤੁਹਾਨੂੰ ਡਾਕਟਰੀ ਸਲਾਹ ਲੈਣਾ ਬਹੁਤ ਜ਼ਿਆਦਾ ਜਰੂਰੀ ਹੋ ਜਾਂਦਾ ਹੈ, ਕਿਉਂਕਿ ਇਹ ਮਾਨਸਿਕ ਅਤੇ ਸਰੀਰਿਕ ਦੋਨਾਂ ਤੇ ਆਪਣਾ ਅਸਰ ਪਾਉਂਦਾ ਹੈ। ਜੇਕਰ ਤੁਸੀਂ ਵੀ ਇਸ ਤਰ੍ਹਾਂ ਦੀ ਸਮੱਸਿਆ ਤੋਂ ਪ੍ਰੇਸ਼ਾਨ ਹੋਣ ਅਤੇ ਤੁਸੀਂ ਇਸਦਾ ਇਲਾਜ ਲੱਭ ਰਹੇ ਹੋਣ ਤਾਂ ਤੁਸੀਂ ਅੱਜ ਹੀ ਮਾਨਸ ਹੌਸਪੀਟਲ ਵਿਖੇ ਜਾਕੇ ਆਪਣੀ ਅਪੋਇੰਟਮੈਂਟ ਨੂੰ ਬੁੱਕ ਕਰਵਾ ਸਕਦੇ ਹੋਂ ਅਤੇ ਇਸਦੇ ਮਾਹਿਰਾਂ ਤੋਂ ਇਸਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋਂ।